ਸਤਿ ਸ਼੍ਰੀ ਅਕਾਲ ਦੋਸਤੋਂ।
ਅੱਜ ਦੇ ਸਮੇ 'ਚ ਕੋਈ ਵੀ ਇਨਸਾਨ ਇਵੇ ਦਾ ਨਹੀਂ ਹੈ ਜਿਸਨੂੰ ਪੰਜਾਬ ਦੇ ਹਾਲਾਤਾਂ ਦਾ ਪਤਾ ਨਾ ਹੋਵੇ। ਪਹਿਲਾ ਪੰਜਾਬ ਨੂੰ ਕਾਲੇ ਦੌਰ ਨੇ ਮਾਰਿਆ, ਉਸਤੋਂ ਬਾਅਦ ਪੰਜਾਬ ਦੀ ਵਾਗਡੋਰ ਇਵੇਂ ਦੇ ਹੱਥਾਂ 'ਚ ਆਈ ਜਿਸਨੇ ਪੰਜਾਬ ਦੀਆਂ ਜੜਾਂ ਖੋਖਲੀਆਂ ਕਰ ਦਿਤੀਆਂ | ਪੰਜਾਬ ਦੀ ਮਿੱਟੀ ਚ ਖੇਡੇ ਹੋਈਆਂ ਨੇ ਪੰਜਾਬ ਨਾਲ ਰੱਜਕੇ ਬੇਈਮਾਨੀ ਕੀਤੀ ਪਰ ਬਹੁਤਿਆਂ ਨੇ ਸੁਖ ਨਹੀਂ ਪਾਇਆ ਤੇ ਨਾ ਹੀ ਪਾਉਣਗੇ। ਮੈਂ ਆਪਣੀ 40-42 ਸਾਲ ਦੀ ਉਮਰ ਵਿਚ ਦੇਖਿਆ ਅਤੇ ਮਹਿਸੂਸ ਕੀਤਾ ਜਿਨ੍ਹਾਂ ਜਿਨ੍ਹਾਂ ਨੇ ਵੀ ਪੰਜਾਬ ਨਾਲ ਬੇਈਮਾਨੀ ਕੀਤੀ ਉਨ੍ਹਾਂ ਦਾ ਕੱਖ ਨਹੀਂ ਰਿਹਾ ਤੁਸੀਂ ਵੀ ਸੋਚਕੇ ਦੇਖਿਓ ਕਿੰਨੇ ਨੇਤਾ ਲੋਕ, ਅਫਸਰ, ਸਿੰਗਰ, ਐਕਟਰ ਬਰਬਾਦ ਹੋ ਗਏ ਜਾ ਹੋ ਰਹੇ ਹਨ। ਮੈਂ ਇਕ ਇਵੇ ਦੇ ਇਨਸਾਨ ਨੂੰ ਪਰਸਨਲੀ ਜਾਣਦਾ ਹਾ ਜਹਿੜਾ ਕਿਸੇ ਖਾਸ ਪਾਰਟੀ ਨਾਲ ਜੁੜਿਆ ਹੁੰਦਾ ਸੀ ਅਤੇ ਜਦੋ ਅਸੀਂ ਗੱਲ ਕਰਦੇ ਸੀ ਕਿ ਪੰਜਾਬ ਨੂੰ ਨਸ਼ਾ ਬਰਬਾਦ ਕਰ ਰਿਹਾ ਤਾ ਉਹ ਕਹਿੰਦਾ ਹੁੰਦਾ ਸੀ (ਤੁਸੀਂ ਐਵੇ ਹੀ ਸਾਡੀ ਪਾਰਟੀ ਨੂੰ ਬਦਨਾਮ ਕਰਦੇ ਰਹਿੰਦੇ ਹੋ ਯਾਰ ਉਹ ਕਹਿੰੜਾ ਮੁੰਡਿਆਂ ਦੇ ਮੂੰਹ ਚ ਪਾਉਂਦੇ ਨੇ) ਪਰ ਹੁਣ ਜਦੋ ਆਪਣਾ ਪੁੱਤ ਘਰ ਦੀਆਂ ਚੀਜਾਂ ਵੇਚਣ ਲੱਗ ਪਿਆ ਤਾ ਇਕ ਦਿਨ ਸਾਡੇ ਕੋਲ ਰੋਣ ਲੱਗ ਪਿਆ ਅਤੇ ਕਹਿੰਦਾ ਬਾਈ ਮੈਂ ਗ਼ਲਤ ਸੀ ਪਹਿਲੀ ਵਾਰ ਬੱਚੇ ਦੇ ਮੂੰਹ ਚ ਨਸ਼ਾ ਪਾਇਆ ਜਾਂਦਾ। ਦੋਸਤੋ ਪੰਜਾਬ ਨੂੰ ਪੂਰੀ ਸਾਜਿਸ਼ ਤਹਿਤ ਬਰਬਾਦ ਕਰਨ ਦੀ ਸਾਜਿਸ਼ ਚੱਲੀ ਹੋਈ ਹੈ। ਤੁਸੀਂ ਦੇਖੋ ਅਸੀਂ ਕਾਲੇ ਦੌਰ ਚੋਂ ਨਿੱਕਲੇ ਤਾ ਸੋਚਿਆ ਹੁਣ ਸੁਖ ਦਾ ਸਾਹ ਆਊ ਪਰ ਅੱਗੇ ਖੜੇ ਨਸ਼ੇ ਦੇ ਸੱਪ ਨੇ ਘੇਰ ਲਏ, ਉਸ ਵਿਚੋਂ ਵੀ ਸਾਡੇ ਕੁਝ ਬੱਚੇ ਬਚਣ ਵਿਚ ਕਾਮਯਾਬ ਹੋ ਗਏ ਤਾ ਅੱਗੇ ਪਈਆਂ ਮਿਲਾਵਟੀ ਚੀਜਾਂ ਨੇ ਬੱਚਿਆਂ ਦੀ ਆਉਣ ਵਾਲੀ ਪੀੜੀ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ, ਉਸ ਵਿਚੋਂ ਹਾਲੇ ਬਚ ਰਹੇ ਹਾ ਤੇ ਮਿਲਾਵਟੀ ਚੀਜਾਂ ਵਿਚੋਂ ਬਚਣ ਲਈ ਤੁਹਾਡੇ ਸਾਥ ਦੀ ਲੋੜ ਹੈ।
ਅੱਜ ਦੇ ਸਮੇਂ ਸਾਨੂੰ ਸਭ ਤੋਂ ਜਿਆਦਾ ਜੇਕਰ ਕੋਈ ਚੀਜ ਬਰਬਾਦ ਕਰ ਰਹੀ ਹੈ ਜਿਸ ਕਰਕੇ ਅੱਗੇ ਬੱਚੇ ਨਹੀਂ ਹੋ ਰਹੇ ਜੇਕਰ ਹੋ ਰਹੇ ਹਨ ਤਾ ਮੁੰਡੇ ਕੁੜੀਆਂ ਵਾਲੀਆਂ ਹਰਕਤਾਂ ਅਤੇ ਕੁੜੀਆਂ ਮੁੰਡਿਆਂ ਵਾਲੀਆਂ ਹਰਕਤਾਂ ਕਰ ਰਹੀਆਂ ਹਨ। ਦੋਸਤੋਂ ਇਸ ਸਮੱਸਿਆ ਦਾ ਸਭ ਤੋਂ ਵੱਡਾ ਕਾਰਨ ਹੈ ਮੱਝ ਦੇ ਟੀਕੇ ਵਾਲਾ ਦੁੱਧ।
ਇਸ ਟੀਕੇ ਨੂੰ ਔਕਸੀ ਟੋਸਿਨ (Oxytocin Injection) ਕਿਹਾ ਜਾਂਦਾ ਹੈ ਤੁਹਾਡੇ ਵਿਚੋਂ ਕਿਸੇ ਨੂੰ ਵੀ ਸ਼ੰਕਾ ਹੋਵੇ ਇਸ ਟੀਕੇ ਨੂੰ ਗੂਗਲ ਕਰਕੇ ਇਸ ਦੇ ਨੁਕਸਾਨ ਪੜਿਓ ਜਾ ਕਿਸੇ ਵੀ ਵੀਰ ਭਰਾ ਦੇ ਮਨ ਚ ਕੋਈ ਸ਼ੰਕਾ ਹੋਵੇ ਤਾ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਵੀਰੋ ਜੇਕਰ ਦੁੱਧ ਤੁਹਾਡੇ ਘਰਦਾ ਨਹੀਂ ਹੈ ਤਾ ਨਾ ਪੀਓ ਨਹੀਂ ਤਾ ਮੇਰੀ ਅੱਜ ਦੀ ਗੱਲ ਯਾਦ ਰੱਖਿਓ ਬੱਚੇਦਾਨੀ ਚ ਰਸੌਲੀਆਂ, ਛਾਤੀ ਚ ਰਸੌਲੀਆਂ, ਲਾਈਪੋਮਾ ਮੁੰਡਿਆਂ ਅਤੇ ਕੁੜੀਆਂ ਦੇ ਹਾਰਮੋਨਜ ਬਦਲ ਰਹੇ ਹਨ। ਵੀਰੋ ਭੈਣੋ ਧਿਆਨ ਦਿਓ ਥੋੜੇ ਲਾਲਚ ਪਿੱਛੇ ਕਿਸੇ ਦੀ ਜਿੰਦਗੀ ਨਾਲ ਨਾ ਖੇਡੋ ਇਕ ਗੱਲ ਯਾਦ ਰੱਖਿਓ ਇਹ ਦੁਨੀਆ ਗੋਲ ਹੈ ਇਸਨੂੰ ਜੋ ਵੀ ਤੁਸੀਂ ਪਰੋਸੋਗੇ ਇਹ ਘੁੰਮਕੇ ਤੁਹਾਡੇ ਕੋਲ ਹੀ ਆਵੇਗਾ ਜਿਵੇਂ ਕੇ ਮੰਨ ਲਓ ਸਰਹਿੰਦ ਤੋਂ ਮੋਹਾਲੀ ਟੀਕੇ ਵਾਲਾ ਦੁੱਧ ਪਾਇਆ ਅਤੇ ਜਿਸ ਪਰਿਵਾਰ ਨੂੰ ਤੁਸੀਂ ਔਕਸੀ ਟੋਸਿਨ ਵਾਲਾ ਦੁੱਧ ਪਾਇਆ ਤਾ ਉਨ੍ਹਾਂ ਦੀ ਕੁੜੀ ਜਾ ਮੁੰਡੇ ਨਾਲ ਤੁਹਾਡੇ ਕਿਸੇ ਪਰਿਵਾਰ ਦੇ ਬੱਚੇ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਤੁਹਾਨੂੰ ਪਤਾ ਚੱਲਿਆ ਕੇ ਕੁੜੀ ਦੇ ਰਸੌਲੀਆਂ ਹਨ ਤਾ ਤੁਸੀਂ ਦੋਸ਼ ਕੁੜੀ ਵਾਲਿਆਂ ਨੂੰ ਦਿਓਗੇ ਪਰ ਇਸ ਚ ਕਸੂਰਵਾਰ ਤੁਸੀਂ ਹੋ।
ਇਹ ਗੱਲ ਮੈਂ ਤੁਹਾਨੂੰ ਇਸ ਲਈ ਸੁਣਾਈ ਹੈ ਕਿਉਂਕਿ ਤਿੰਨ ਸਾਲ ਆਪਣੇ ਸਰਹਿੰਦ ਤੋਂ ਕੁੜੀ ਰੋਪੜ ਵਿਆਹ ਕੇ ਚਲੇ ਗਈ, ਪਹਿਲੇ ਸਾਲ ਉਨ੍ਹਾਂ ਨੇ ਬੱਚਾ ਇਸ ਲਈ ਨਹੀਂ ਲਿਆ ਕਿਉਂਕਿ ਗੁਡੀਆਂ ਨੇ ਆਈਲੈਟਸ ਕਰ ਰਹੀ ਸੀ ਉਸਤੋਂ ਬਾਅਦ ਜਦੋਂ ਉਨ੍ਹਾਂ ਨੇ ਬੱਚੇ ਵਾਰੇ ਪਲਾਨ ਕਰਨਾ ਸ਼ੁਰੂ ਕੀਤਾ ਤਾ ਬੇਟੀ ਦੇ PRD Unbalance ਹੋ ਗਏ ਜਿਸਤੋ ਬਾਅਦ ਦਵਾਈਆਂ ਸ਼ੁਰੂ ਹੋ ਗਈਆਂ। ਮੁੰਡੇ ਦੇ ਵੀ Counts ਘੱਟ ਗਏ ਕਾਫੀ ਜਗ੍ਹਾ ਜਾਣ ਤੋਂ ਬਾਅਦ ਜਦੋ ਸਾਡੇ ਕੋਲ ਆਏ ਅਤੇ ਅਸੀਂ ਸਾਰੀ ਗੱਲ ਸੁਣੀ ਗੱਲ ਸੁਨਣ ਤੋਂ ਬਾਅਦ ਮੈਂ ਪੁੱਛਿਆ ਦੁੱਧ ਤੁਹਾਡੇ ਘਰਦਾ ਹੈ ਜਾ ਬਾਹਰੋਂ ਲੈਂਦੇ ਹੋ ਤਾ ਉਨ੍ਹਾਂ ਨੇ ਕਿਹਾ ਅਸੀਂ ਗੁੱਜਰਾਂ ਤੋਂ ਦੁੱਧ ਲੈਂਦੇ ਹਾਂ ਤਾ ਬੇਟੀ ਨੇ ਦੱਸਿਆ ਕੇ ਪੇਕੇ ਸਾਡਾ ਦੁੱਧ ਘਰਦਾ ਹੁੰਦਾ ਸੀ ਅਤੇ ਵਿਆਹ ਤੋਂ ਪਹਿਲਾ ਮੈਨੂੰ ਕੋਈ ਸਮੱਸਿਆ ਵੀ ਨਹੀਂ ਸੀ। ਫੇਰ ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਪਤਾ ਕਰਿਓ ਗੁੱਜਰ ਮੱਝਾਂ ਦੇ ਟੀਕਾ ਵੀ ਲਾਉਂਦੇ ਹਨ ਤਾ ਉਸ ਮੁੰਡੇ ਦਾ ਡੈਡੀ ਵੀ ਨਾਲ ਸੀ ਉਹ ਕਹਿੰਦਾ ਹਾਂਜੀ ਟੀਕਾ ਤਾ ਉਹ ਲਾਉਂਦੇ ਹਨ ਮੈਂ ਕਈ ਵਾਰ ਦੇਖਿਆ, ਉਹ ਕਹਿੰਦੇ ਮੈਂ ਕਿਹਾ ਹੋਇਆ ਸੀ ਮੈਨੂੰ ਟੀਕੇ ਵਾਲਾ ਦੁੱਧ ਨਾ ਦਿਓ ਪਰ ਤੁਹਾਨੂੰ ਪਤਾ ਸਾਡੇ ਤਾ ਸੋਹ ਖਾ ਕੇ ਮੁੱਕਰ ਜਾਂਦੇ ਹਨ।
ਹੁਣ ਕਈ ਸਾਡੇ ਵੀਰ ਕਹਿਣਗੇ ਪਹਿਲਾ ਵੀ ਤਾ ਟੀਕੇ ਲੱਗਦਾ ਸੀ ਓਦੋ ਕੋਈ ਸਮੱਸਿਆ ਕਿਊ ਨਹੀਂ ਸੀ ਉਹ ਭਰਾਵੋ ਪਹਿਲਾ ਕੰਚ ਦਾ ਟੀਕੇ ਹੁੰਦਾ ਸੀ ਜਿਸ ਵਿਚ 1ML ਜਾ ਡੇਢ ML ਦਵਾਈ ਕੰਪਨੀ ਵੱਲੋਂ ਪੂਰੀ ਪੂਰੀ ਪਾਈ ਹੁੰਦੀ ਸੀ ਤੇ ਅੱਜ ਅਸੀਂ ਕੀ ਕਰਦੇ ਹਾ ਇਕ ਵੱਡੀ ਬੋਤਲ ਪਿੰਡਾਂ ਵਿਚੋਂ ਮਿਲ ਜਾਂਦੀ ਹੈ ਅਤੇ ਅਸੀਂ ਅਨਪੜ ਬਿਨਾ ਉਸਦੀ ਪੁਟੈਸੀਂ ਜਾਣੇ ਆਪਣੀ ਮਰਜੀ ਨਾਲ ਟੀਕਾ ਭਰਕੇ ਮੱਝ ਦੇ ਲਾ ਦਿੰਦੇ ਹਨ ਇਸ ਲਈ ਦੋਸਤੋਂ ਜੇਕਰ ਦੁੱਧ ਤੁਹਾਡੇ ਘਰਦਾ ਨਹੀਂ ਹੈ ਤਾ ਇਸਨੂੰ ਨਾ ਪੀਓ।
ਜੇਕਰ ਤੁਸੀਂ ਰੋਗ ਸੰਬੰਧੀ ਕੋਈ ਜਾਣਕਾਰੀ ਲੈਣੀ ਹੋਈ ਤਾ ਸਾਨੂੰ ਫੋਨ ਕਰ ਸਕਦੇ ਹੋ || ਧੰਨਵਾਦ ||
ਖਾਨਦਾਨੀ ਵੈਦ ਧਰਮਿੰਦਰ ਸਿੰਘ ਤਲਾਣੀਆਂ
ਫੋਨ ਨੰਬਰ ਅਤੇ ਵਟਸਐਪ: 9855659090, 9417144778
ਪੰਜਾਬੀਆਂ ਲਈ ਖ਼ਤਰੇ ਦੀ ਘੰਟੀ : >>>> https://bit.ly/3AyYOPl
ਸਤਿ ਸ਼੍ਰੀ ਅਕਾਲ ਦੋਸਤੋਂ।
ਅੱਜ ਇਕ ਬਹੁਤ ਹੀ ਗੰਭੀਰ ਵਿਸ਼ੇ ਵਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ, ਪਰ ਮੈਨੂੰ ਲੱਗਦਾ ਕਿ ਬਹੁਤਿਆਂ ਨੂੰ ਇਸ ਵਾਰੇ ਪਤਾ ਹੀ ਹੋਵੇਗਾ।
ਮੈਂ ਗੱਲ ਕਰਨ ਲੱਗਿਆਂ ਜੀ ਬੱਚੇਦਾਨੀ ਦੀਆਂ ਰਸੌਲੀਆਂ (ਫਾਈਬ੍ਰਾਇਡ, ਸਿਸਟ) ਵਾਰੇ, ਰਸੌਲੀਆਂ ਦੇ ਕੇਸਾ ਪਿੱਛੇ ਜਿਥੇ ਖਾਣ ਪੀਣ ਜਿੰਮੇਵਾਰ ਹੈ, ਓਥੇ ਹੀ ਇਕ ਹੋਰ ਵੀ ਮੁਖ ਕਾਰਨ ਮੱਝ ਦੇ ਟੀਕਾ ਲੱਗਿਆ ਦੁੱਧ ਪੀਣਾ ਹੈ, ਮਤਲਬ ਕੇ ਜੇਕਰ ਤੁਸੀਂ (ਓਕਸੀ-ਟੋਕਸਿਨ ਇੰਜੈਕਸ਼ਨ) ਵਾਲਾ ਦੁੱਧ ਪੀ ਲੈਂਦੇ ਹੋ ਤਾਂ 101% ਚਾਂਸ ਹੈ ਕਿ ਤੁਹਾਡੇ ਬੱਚੇਦਾਨੀ ਵਿਚ ਰਸੌਲੀਆਂ, ਫਾਈਬ੍ਰਾਇਡ, ਸਿਸਟ ਜਾ ਲਾਈਪੋਮਾ ਵਰਗੀਆਂ ਬਿਮਾਰੀਆਂ ਹੋਣਗੀਆਂ।
ਮੱਝ ਦੇ ਟੀਕਾ ਲੱਗਿਆ ਦੁੱਧ ਪੀਣ ਨਾਲ ਔਰਤਾਂ ਦੇ ਹਾਰਮੋਨਸ ਅਨਬੈਲੰਸ ਹੋ ਜਾਂਦੇ ਹਨ ਜਿਸ ਕਰਕੇ ਚਹਿਰੇ ਤੇ ਵਾਲ ਆਉਣੇ ਪੀਰੀਅਡ ਸੰਬਧੀ ਰੋਗ ਜਾ ਹੋਰ ਵੀ ਕਈ ਸਮੱਸਿਆਵਾਂ ਸ਼ਾਮਿਲ ਹਨ। ਬੰਦਿਆਂ ਨੂੰ ਇਸ ਦੁੱਧ ਨਾਲ ਲਾਈਪੋਮਾ, ਮਤਲਬ ਕੇ ਸਰੀਰ ਤੇ ਗੱਠਾਂ ਹੋ ਜਾਂਦੀਆਂ ਹਨ। ਸਾਡੇ ਕੋਲ ਇਨ੍ਹਾਂ ਸਮੱਸਿਆਵਾਂ ਦੇ ਇੰਨੇ ਮਰੀਜ ਹਨ ਕੇ ਤੁਸੀਂ ਸੋਚ ਵੀ ਨਹੀਂ ਸਕਦੇ, ਬਹੁਤ ਛੋਟੀ-ਛੋਟੀ ਉਮਰ ਦੀਆਂ ਬੱਚੀਆਂ ਨੂੰ ਇਹ ਸਮੱਸਿਆ ਆ ਰਹੀ ਹੈ। ਕੁਝ ਦਿਨ ਪਹਿਲਾ ਸਾਡੇ ਦਵਾਖਾਨੇ ਵਿਚ ਫੋਨ ਆਇਆ ਕਿ ਇਕ ਸੱਤ ਸਾਲ ਦੀ ਇਕ ਬੱਚੀ ਨੂੰ (ਮਲਟੀਪਲ ਫਾਈਬ੍ਰਾਇਡ) ਦੀ ਸਮੱਸਿਆ ਹੈ। ਦੋਸਤੋਂ ਸੋਚਕੇ ਵੀ ਡਰ ਲੱਗਣ ਲੱਗ ਗਿਆ ਕਿ ਪੰਜਾਬ ਨੂੰ ਹਰ ਪਾਸੇ ਤੋਂ ਘੇਰਿਆ ਜਾ ਰਿਹਾ।
ਪਿਛਲੇ ਤਕਰੀਬਨ 20-22 ਦਿਨਾਂ ਤੋਂ ਮੈਂ ਅਲੱਗ ਅਲੱਗ ਪੰਜਾਬ ਦਰਦੀਆਂ ਨੂੰ ਮਿਲ ਰਿਹਾ ਕਈਆਂ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ ਵੀ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਦੋਸਤੋਂ ਤੁਸੀਂ ਜਾਣਕੇ ਹੈਰਾਨ ਰਹਿ ਜਾਵੋਗੇ ਕਿ ਕੁਝ ਇਕ-ਦੋ ਐਸੇ ਨਾਮ ਹਨ ਜੋ ਸੋਸ਼ਲ ਮੀਡੀਆ ਤੇ ਪੰਜਾਬ ਦੇ ਭਲੇ ਲਈ ਦਿਨ ਰਾਤ ਰੌਲਾ ਪਾ ਰਹੇ ਹੁੰਦੇ ਹਨ ਪਰ ਜਦੋ ਮੈਂ ਕਿਹਾ ਕਿ ਵੀਰ ਜੀ ਤੁਹਾਨੂੰ ਦੇਖਣ ਵਾਲੇ ਜਿਆਦਾ ਹਨ ਤਾ ਤੁਸੀਂ ਕਿਰਪਾ ਕਰਕੇ ਸਿਰਫ ਇੰਨੇ ਕੂ ਸ਼ਬਦ ਬੋਲ ਦਿਓ ਕੇ ਭਾਈ ਟੀਕੇ ਵਾਲਾ ਦੁੱਧ ਨਾ ਪੀਓ ਇਸ ਨਾਲ ਰਸੌਲੀਆਂ ਹੁੰਦੀਆਂ ਹਨ "ਤਾ ਅੱਗਿਓਂ ਕਹਿੰਦੇ ਦੇਖਦੇ ਹਾ" ਇਕ ਤਾ 300 ਕਿਲੋਮੀਟਰ ਬੁਲਾ ਕੇ ਹਾ-ਨਾ ਕਰ ਗਿਆ, ਦੋਸਤੋਂ ਮੈਂ ਸਭ ਨੂੰ ਇਹ ਵੀ ਕਿਹਾ ਕੇ ਮੇਰਾ ਨਾਮ ਨਾ ਲਓ ਤੁਸੀਂ ਆਪਣੇ ਲੈਵਲ ਤੇ ਜਾਂਚ ਕਰੋ ਕਿਸੇ ਹੋਰ ਡਾਕਟਰ ਨੂੰ ਪੁਛੋ ਅਤੇ ਬਿਨਾ ਮੇਰਾ ਨਾਮ ਲਏ ਲੋਕਾਂ ਨੂੰ ਅਪੀਲ ਕਰੋ ਕਿ ਮੱਝ ਦੇ ਟੀਕਾ ਲੱਗਿਆ ਦੁੱਧ ਨਾ ਪੀਣ। ਜਿਨ੍ਹਾਂ ਵੀ ਧੀਆਂ ਭੈਣਾਂ ਨੂੰ PCOD ਜਾ ਕੋਈ ਵੀ ਬੱਚੇਦਾਨੀ ਦਾ ਰੋਗ ਹੈ ਤਾਂ ਫੌਰਨ ਦੁੱਧ ਤੋਂ ਬਣੀਆਂ ਚੀਜਾਂ ਬੰਦ ਕਰ ਦਿਓ।
ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰੋ:
ਖਾਨਦਾਨੀ ਵੈਦ ਧਰਮਿੰਦਰ ਸਿੰਘ ਤਲਾਣੀਆਂ
ਫੋਨ ਨੰਬਰ ਅਤੇ ਵਟਸਐਪ: 9855659090, 9417144778
ਰਸੌਲੀਆਂ ਦਾ ਅਸਰਦਾਰ ਇਲਾਜ: >>>> https://bit.ly/3LruIzH
ਛੋਟੇ ਛੋਟੇ ਸੈੱਲਾਂ ਅਤੇ ਟਿਸ਼ੂਆਂ ਤੋਂ ਆਪਣਾ ਸਰੀਰ ਬਣਦਾ ਹੈ ਇਨ੍ਹਾਂ ਸੈੱਲਾਂ ਵਿਚ ਜਦੋ ਕੋਈ ਸਮੱਸਿਆ ਆਉਂਦੀ ਹੈ
ਜਾ ਆਪਣਾ ਖਾਣ ਪੀਣ ਬਿਗੜਦਾ ਹੈ ਤਾ ਇਨ੍ਹਾਂ ਵਿਚਲੇ ਕੁਝ ਜਾ ਜਿਆਦਾ ਸੈੱਲ ਮਰ ਜਾਂਦੇ ਹਨ।
ਕੈਂਸਰ ਇਨ੍ਹਾਂ ਸੈੱਲਾਂ ਵਿਚਲੀ ਹੀ ਬਿਮਾਰੀ ਹੈ।
ਸਰੀਰ ਵਿਚ ਹਰੇਕ ਹਿੱਸੇ ਦੇ ਸੈੱਲ ਵੱਖੋ ਵੱਖਰੇ ਹੁੰਦੇ ਹਨ ਪਰ ਜਿਆਦਾਤਰ ਸੈੱਲ ਇੱਕੋ ਤਰੀਕੇ ਨਾਲ ਆਪਣੇ
ਆਪਨੂੰ ਠੀਕ ਕਰ ਲੈਂਦੇ ਹਨ।
ਵੈਸੇ ਇਹ ਸੈੱਲ ਤਰਤੀਬ ਬਾਈਜ ਤਰੀਕੇ ਨਾਲ ਵੰਡੇ ਹੁੰਦੇ ਹਨ ਪਰ ਜਦੋ ਇਹ ਪ੍ਰਕਿਰਿਆ ਸਰੀਰ, ਦਿਮਾਗ ਜਾ
ਸੈੱਲਾਂ ਦੇ ਕਾਬੂ (ਪਹੁੰਚ) ਤੋਂ ਬਾਹਰ ਹੋ ਜਾਵੇ ਤਾ ਸੈੱਲਾਂ ਦੀ ਗਿਣਤੀ ਬਣਨੀ ਬੰਦ ਨਹੀਂ ਹੁੰਦੀ ਅਤੇ ਇਹ ਇਕ ਗੰਢ (ਗੱਠ)
ਦਾ ਰੂਪ ਲੈ ਲੈਂਦੀ ਹੈ ਪਰ ਇਹ ਵੀ ਜਰੂਰੀ ਨਹੀਂ ਕਿ ਇਹ ਗੰਢ (ਗੱਠ) ਕੈਂਸਰ ਦਾ ਰੂਪ ਹੀ ਹੋਵੇ।
ਇਸੇ ਗੰਢ (ਗੱਠ) ਵਿਚੋਂ ਸੈਂਪਲ ਲੈ ਕੇ ਪਤਾ ਚਲਦਾ ਹੈ ਹੈ ਕਿ ਇਹ ਕਿਸ ਤਰਾਂ ਦੀ ਗੰਢ (ਗੱਠ) ਹੈ।
ਆਮ ਤਰਾਂ ਦੀ ਗੰਢ (ਗੱਠ) ਦਾ ਜਿਆਦਾ ਖ਼ਤਰਾ ਨਹੀਂ ਹੁੰਦਾ ਕਿਉਕਿ ਇਹ ਬਾਕੀ ਦੇ ਸਰੀਰ ਵਿਚ ਨਹੀਂ ਫੈਲਦੀ ਅਤੇ
ਨਾ ਹੀ ਕਿਸੇ ਹੋਰ ਅੰਗ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਕੈਂਸਰ ਵਾਲੇ ਸੈੱਲ ਨੇੜਲੇ ਟਿਸ਼ੂਆਂ ਵਿਚ ਜਲਦੀ ਵਧਦੇ ਹਨ ਅਤੇ ਕਈ ਵਾਰੀ ਖੂਨ ਦੇ ਜਰੀਏ ਜਾ ਕਮਜ਼ੋਰ ਸੈੱਲਾਂ ਦੀ ਮਦਦ ਨਾਲ
ਹੋਰਨਾਂ ਹਿਸਿਆਂ ਤਕ ਹੋਰਨਾਂ ਹਿਸਿਆਂ ਤੱਕ ਪਹੁੰਚ ਜਾਂਦੇ ਹਨ।
ਛਾਤੀ ਦਾ ਕੈਂਸਰ !!
ਛਾਤੀ ਦਾ ਕੈਂਸਰ ਓਦੋ ਹੁੰਦਾ ਹੈ ਜਦੋ ਛਾਤੀ ਦੀਆਂ ਨਾੜੀਆਂ ਅਤੇ ਲੋਬਸ ਦੇ ਸੈੱਲਾਂ ਤੇ ਕੈਂਸਰ ਦੇ ਸੈੱਲ ਹਾਵੀ ਹੋ ਜਾਂਦੇ ਹਨ।
ਹਾਰਮੋਨਸ ਦੀ ਗੜਬੜੀ ਵੀ ਇਵੇ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ।
ਕਾਰਨ !
ਛਾਤੀ ਵਿਚ ਗੰਢਾਂ ਦਾ ਬਣਨਾ
ਕਈ ਵਾਰ ਛਾਤੀ ਦੇ ਸਾਇਜ ਵਿਚ ਜਿਆਦਾ ਫਰਕ ਪੈ ਜਾਣਾ ਵੀ ਇਕ ਕਰਨ ਹੁੰਦਾ ਹੈ ਜਾ
ਇਕ ਛਾਤੀ ਦਾ ਦੂਜੀ ਛਾਤੀ ਨਾਲੋਂ ਜਿਆਦਾ ਵੱਖਰੇ ਆਕਾਰ ਚ ਨਜ਼ਰ ਆਉਣਾ
ਜੇਕਰ ਇਨ੍ਹਾਂ ਵਿਚੋਂ ਕਿਸੇ ਵੀ ਤਰਾਂ ਦਾ ਲੱਛਣ ਤੁਹਾਨੂੰ ਆਪਣੇ ਸਰੀਰ ਚ ਨਜਰ ਆਉਂਦਾ ਹੈ ਤਾ ਆਪਣੇ ਡਾਕਟਰ ਨਾਲ ਸੈਮਪਾਰਕ ਕਰੋ।
ਘੇਰਲੂ ਇਲਾਜ
ਛਾਤੀ ਚ ਜੇਕਰ ਕਿਸੇ ਤਰਾਂ ਦੀ ਕੋਈ ਗੱਠ ਬਣੀ ਹੋਈ ਹੈ ਤਾ ਘਬਰਾਓ ਨਾ ਤੁਸੀਂ ਆਪਣੇ ਡਾਕਟਰ ਦੀ ਸਲਾਹ ਲੈ ਸਕਦੇ ਹੋ ਜਾ
100ML ਅਰੰਡੀ ਦਾ ਤੇਲ ਅਤੇ ਇਕ ਚਮਚ ਸੁੰਡ (5ਗ੍ਰਾਮ) ਇਨ੍ਹਾਂ ਨੂੰ ਗਰਮ ਕਰਕੇ ਮਿਕ੍ਸ ਕਰੋ ਉਸਤੋਂ ਬਾਅਦ ਇਸ ਮਿਸ਼ਰਣ
ਨੂੰ ਠੰਡਾ ਕਰਕੇ ਇਸਨੂੰ ਕਿਸੇ ਕੱਚ ਦੀ ਬੋਤਲ ਚ ਪਾਕੇ ਰੱਖ ਲਓ ਅਤੇ ਦਿਨ ਚ ਦੋ ਵਾਰ ਗੰਢ (ਗੱਠ) ਵਾਲੀ ਥਾਂ ਤੇ ਹਲਕੀ ਹਲਕੀ
ਮਾਲਿਸ਼ ਕਰੋ।
ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰੋ:
ਖਾਨਦਾਨੀ ਵੈਦ ਧਰਮਿੰਦਰ ਸਿੰਘ ਤਲਾਣੀਆਂ
ਫੋਨ ਨੰਬਰ ਅਤੇ ਵਟਸਐਪ: 9855659090, 9417144778
See Video on Breast Cancer: https://bit.ly/3Cb5h3D
We use cookies to analyze website traffic and optimize your website experience. By accepting our use of cookies, your data will be aggregated with all other user data.